You’re viewing a text-only version of this website that uses less data. View the main version of the website including all images and videos.
ਅਮਰੀਕਾ ਦਾ ਯੂ ਵੀਜ਼ਾ ਕੀ ਹੈ ਜਿਸ ਲਈ 11 ਭਾਰਤੀ ਲੋਕਾਂ ਨੇ 'ਫ਼ਰਜ਼ੀ ਡਕੈਤੀ' ਦੀ ਸਾਜ਼ਿਸ਼ ਰਚੀ ਸੀ?
ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਯੂਐੱਸ ਦੇ ਯੂ ਵੀਜ਼ਾ ਦੀ ਖ਼ੂਬ ਚਰਚਾ ਹੋਈ, ਜਦੋਂ ਅਮਰੀਕਾ ਵਿੱਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਯਾਨੀ ਐੱਫ਼ਬੀਆਈ ਨੇ ਯੂ ਵੀਜ਼ਾ ਲੈਣ ਦੀ ਕਥਿਤ ਸਾਜ਼ਿਸ਼ ਵਿੱਚ 11 ਭਾਰਤੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਦਰਅਸਲ ਅਮਰੀਕਾ ਵਿੱਚ, ਜੇ ਅਪਰਾਧ ਦੇ ਸ਼ਿਕਾਰ ਲੋਕ ਜਾਂਚ ਵਿੱਚ ਪੁਲਿਸ ਦੀ ਮਦਦ ਕਰਦੇ ਹਨ ਤਾਂ ਉਨ੍ਹਾਂ ਨੂੰ ਯੂ ਵੀਜ਼ਾ ਮਿਲਦਾ ਹੈ, ਜਿਸ ਨਾਲ ਬਾਅਦ ਵਿੱਚ ਗ੍ਰੀਨ ਕਾਰਡ ਲੈਣਾ ਸੌਖਾ ਹੋ ਜਾਂਦਾ ਹੈ।
ਯੂਐੱਸਸੀਆਈਐੱਸ ਦੀ ਵੈਬਸਾਈਟ ਦੇ ਅਨੁਸਾਰ, ਯੂ ਵੀਜ਼ਾ ਦੀ ਸਾਲਾਨਾ ਸੀਮਾ 10,000 ਵੀਜ਼ਾ ਹੈ। ਇਹ ਸੀਮਾ ਮੁੱਖ ਬਿਨੈਕਾਰ ਲਈ ਹੈ, ਉਸ 'ਤੇ ਨਿਰਭਰ (ਪਤੀ ਜਾਂ ਪਤਨੀ, ਬੱਚੇ ਜਾਂ ਹੋਰ ਨਿਰਭਰ) ਲਈ ਕੋਈ ਸੀਮਾ ਨਹੀਂ ਹੈ।
ਜੇ ਵੀਜ਼ਾ ਦੀ ਸੀਮਾ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਤਾਂ ਲੋਕਾਂ ਨੂੰ ਇੰਤਜ਼ਾਰ ਸੂਚੀ ਵਿੱਚ ਰੱਖ ਦਿੱਤਾ ਜਾਂਦਾ ਹੈ।
ਯੂ ਵੀਜ਼ਾ ਲੈਣ ਵਾਲੇ ਲੋਕ ਕੁਝ ਸ਼ਰਤਾਂ ਪੂਰੀਆਂ ਕਰਨ 'ਤੇ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਹਨ।
ਇਸ ਲਈ ਇਹ ਲਾਜ਼ਮੀ ਹੈ ਕਿ ਯੂ ਵੀਜ਼ਾ ਮਿਲਣ ਤੋਂ ਬਾਅਦ ਤੁਸੀਂ ਘੱਟੋ-ਘੱਟ ਲਗਾਤਾਰ ਤਿੰਨ ਸਾਲ ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਮੌਜੂਦ ਰਹੇ ਹੋਵੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ