ਸਟੈਨ ਸਵਾਮੀ: ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਭਾਰਤ ਵਿਚ ਜਿੰਨ੍ਹਾਂ ਉੱਤੇ ਚੱਲੇਗਾ ਅੱਤਵਾਦੀ ਹੋਣ ਦਾ ਕੇਸ

ਤਸਵੀਰ ਸਰੋਤ, Ravi prakash
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਵੀਰਵਾਰ ਸ਼ਾਮ ਭਾਰਤ ਦੀ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸੀਗੇਸ਼ਨ ਏਜੰਸੀ) ਦੇ ਜਸੂਸ ਇੱਕ ਲਾਲ ਐਸਯੂਵੀ ਗੱਡੀ ਵਿੱਚ ਸਵਾਰ ਹੋ ਭਾਰਤ ਦੇ ਪੂਰਬੀ ਸੂਬੇ ਝਾਰਖੰਡ ਵਿੱਚ ਪੈਂਦੇ ਰਾਂਚੀ ਦੇ ਬਾਹਰੀ ਹਿੱਸੇ ਵਿੱਚ ਇੱਕ ਚਿੱਟੀ ਇਮਾਰਤ ਵਿੱਚ ਪਹੁੰਚੇ।
ਉਨ੍ਹਾਂ ਨੇ 83 ਸਾਲਾ ਬਿਮਾਰ ਪਾਦਰੀ ਅਤੇ ਕਾਰਕੁਨ ਨੂੰ ਉਥੋਂ ਫੜਿਆ, ਉਨ੍ਹਾਂ ਦਾ ਮੋਬਾਇਲ ਫ਼ੋਨ ਜ਼ਬਤ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਬੈਗ ਪੈਕ ਕਰਨ ਨੂੰ ਕਿਹਾ।
ਉਹ ਉਨ੍ਹਾਂ ਨੂੰ ਹਵਾਈ ਅੱਡੇ ਲੈ ਗਏ ਅਤੇ ਹਵਾਈ ਜ਼ਹਾਜ ਰਾਹੀਂ ਮੁੰਬਈ ਲੈ ਗਏ, ਜਿਥੇ ਫ਼ਾਦਰ ਸਵਾਮੀ ਨੂੰ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ
ਉਹ ਹੁਣ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹਨ ਜਿਸ 'ਤੇ ਭਾਰਤ ਵਿੱਚ ਅੱਤਵਾਦ ਦੇ ਇਲਜ਼ਾਮ ਲੱਗੇ ਹਨ।
ਕੌਮੀ ਜਾਂਚ ਏਜੰਸੀ, ਜੋ ਕਿ ਅੱਤਵਾਦ ਵਿਰੋਧੀ ਗੁਨਾਹਾਂ ਨਾਲ ਸੰਬੰਧਿਤ ਮਸਲਿਆਂ ਨਾਲ ਨਜਿੱਠਦੀ ਹੈ, ਨੇ ਉਨ੍ਹਾਂ ਨੂੰ 2018 ਵਿੱਚ ਜਾਤੀ ਅਧਾਰਤ ਦੰਗਿਆਂ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਮਾਓਵਾਦੀ ਹੋਣ ਕਥਿਤ ਇਲਜ਼ਾਮ ਵੀ ਲਗਾਏ ਹਨ।

ਤਸਵੀਰ ਸਰੋਤ, Pti
ਅਧਿਕਾਰੀਆਂ ਦੇ ਲੜਾਈ ਲੜ੍ਹਨ ਵਾਲੇ
ਕਈ ਪੂਰਬੀ ਅਤੇ ਮੱਧ ਭਾਰਤੀ ਸੂਬਿਆਂ ਵਿੱਚ ਬਾਗ਼ੀ ਸਰਗਰਮ ਹਨ ਅਤੇ ਉਹ ਕਮਿਊਨਿਸਟ ਸਾਸ਼ਨ, ਕਬਾਇਲੀ ਅਤੇ ਪੇਂਡੂ ਲੋਕਾਂ ਲਈ ਵੱਧ ਅਧਿਕਾਰਾਂ ਲਈ ਲੜਾਈ ਲੜ ਰਹੇ ਹਨ।
ਗ੍ਰਿਫ਼ਤਾਰ ਹੋਣ ਤੋਂ ਕੁਝ ਦਿਨ ਪਹਿਲਾਂ, ਫ਼ਾਦਰ ਸਵਾਮੀ ਨੇ ਕਿਹਾ ਸੀ ਕਿ ਗੁਪਤਚਰਾਂ ਨੇ ਜੁਲਾਈ ਵਿੱਚ ਪੰਦਰਾਂ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਉਸਦੇ ਕੰਪਿਊਟਰ ਵਿੱਚੋਂ ਕੁਝ ਲਿਖਤਾਂ ਦਿਖਾਈਆਂ ਹਨ ਅਤੇ ਉਨ੍ਹਾਂ ਦੇ ਆਧਾਰ 'ਤੇ ਉਸਦਾ ਮਾਓਵਾਦੀਆਂ ਨਾਲ ਸੰਬੰਧ ਜੋੜਿਆ।
ਉਹ ਇੰਨਾਂ ਇਲਜ਼ਾਮਾਂ ਨੂੰ ਮਨਘੜਤ ਕਹਿੰਦੇ ਹੋਏ ਖ਼ਾਰਜ ਕਰਦੇ ਹਨ। ਉਨ੍ਹਾਂ ਕਿਹਾ, ਇਹ ਲਿਖਤਾਂ ਕੰਪਿਊਟਰ ਵਿੱਚ ਇੱਕ ਪਾਸੇ ਪਈਆਂ ਹੋਈਆਂ ਸਨ। ਸਵਾਮੀ ਨੇ ਦੱਸਿਆ,''ਉਨ੍ਹਾਂ ਨੇ ਗੁਪਤਚਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਉਮਰ, ਸਿਹਤ ਸੰਬੰਧੀ ਸਮੱਸਿਆਂਵਾਂ ਅਤੇ ਮਹਾਂਮਾਰੀ ਕਾਰਨ ਉਨ੍ਹਾਂ ਲਈ ਮੁੰਬਈ ਤੱਕ ਦਾ ਸਫ਼ਰ ਮੁਸ਼ਕਿਲ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਮਨੁੱਖਤਾ ਜਿਊਂਦੀ ਰਹੇਗੀ।"
ਜੂਨ 2018 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਹੁਣ ਤੱਕ ਮਹਾਂਰਾਸ਼ਟਰ ਦੇ ਪਿੰਡ ਭੀਮਾ ਕੋਰੇਗਾਓ ਵਿੱਚ 2018 ਵਿੱਚ ਹੋਈ ਹਿੰਸਕ ਘਟਨਾ ਨਾਲ ਸੰਬੰਧਿਤ ਹੋਣ ਲਈ 16 ਲੋਕਾਂ ਜੇਲ੍ਹ ਭੇਜਿਆ ਹੈ।
ਇੰਨ੍ਹਾਂ ਵਿੱਚ ਬਹੁਤ ਸਤਿਕਾਰਤ ਵਿਦਵਾਨ, ਵਕੀਲ, ਸਿਖਿਆਕਰਮੀ, ਸਭਿਆਚਾਰਕ ਕਾਰਕੁਨ ਅਤੇ ਵੱਡੀ ਉਮਰ ਦੇ ਇਨਕਲਾਬੀ ਕਵੀ ਸ਼ਾਮਲ ਹਨ, ਜਿਹੜੇ ਜੇਲ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਹੋਏ।
ਅੱਤਵਾਦ ਵਿਰੋਧੀ ਕਾਨੂੰਨ ਦੀ ਮਜ਼ਬੂਤੀ ਲਈ ਉਨ੍ਹਾਂ ਸਭ ਦੀਆਂ ਜ਼ਮਾਨਤ ਅਰਜ਼ੀਆਂ ਲਗਾਤਾਰ ਖ਼ਾਰਜ ਕੀਤੀਆਂ ਗਈਆਂ। ਬਹੁਤ ਸਾਰੇ ਨਿਰੀਖਕਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਦਾ ਹੁਣ ਮੁੱਖ ਤੌਰ 'ਤੇ ਇਸਤੇਮਾਲ ਅਸਿਹਮਤੀ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
“ਅਣ-ਐਲਾਨੀ ਐਮਰਜੇਂਸੀ”
ਯੂਨੀਵਿਰਸਿਟੀ ਆਫ਼ ਮਨਚੈਸਟਰ ਦੇ ਜਨਤਕ ਨੀਤੀ ਵਿਭਾਗ ਦੀ ਪ੍ਰੋਫੈਸਰ ਸੰਗੀਤਾ ਕਮਤ ਨੇ ਕਿਹਾ, ਇਹ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਗੱਲ ਹੈ। ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ’ਤੇ ਇਸ ਪੱਧਰ 'ਤੇ ਅਤਿਆਚਾਰ ਪਹਿਲਾਂ ਕਦੀ ਵੀ ਨਹੀਂ ਹੋਇਆ।"
ਕਮਤ ਕਹਿੰਦੀ ਹੈ, ਇਸ ਦੀ ਤੁਲਣਾ 1975 ਨਾਲ ਕੀਤੀ ਜਾ ਸਕਦੀ ਹੈ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮਨੁੱਖੀ ਅਧਿਕਾਰਾਂ ਨੂੰ ਰੋਕਣ ਅਤੇ ਸੈਂਸਰਸ਼ਿਪ ਨੂੰ ਲਾਗੂ ਕਰਨ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ।
ਉਨ੍ਹਾਂ ਕਿਹਾ, ''ਇਹ ਉਸ ਤੋਂ ਵੀ ਕਿਤੇ ਵੱਧ ਖ਼ਤਰਨਾਕ ਹੈ ਕਿਉਂਕਿ ਇਹ ਅਣ-ਐਲਾਨੀ ਐਮਰਜੈਂਸੀ ਹੈ।''
ਫ਼ਾਦਰ ਸਵਾਮੀ ਕੁਝ ਸਮੇਂ ਤੋਂ ਜਾਂਚ ਏਜੰਸੀ ਦੇ ਨਿਸ਼ਾਨੇ 'ਤੇ ਸਨ।
ਸਵਾਮੀ ਨੇ ਇੱਕ ਵੀਡੀਓ ਜ਼ਰੀਏ ਕਿਹਾ, "ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਦੋ ਵਾਰ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਕਿ ਕਿਸੇ ਤਰੀਕੇ ਨਾਲ ਇਹ ਸਾਬਤ ਕੀਤਾ ਜਾ ਸਕੇ ਕਿ ਉਨ੍ਹਾਂ ਦਾ ਸੰਬੰਧ ਕੱਟੜਪੰਥੀ ਖੱਬੇਪੱਖੀ ਤਾਕਤਾਂ ਨਾਲ ਹੈ।"
ਪਰ ਲੋਕ ਜਿਹੜੇ ਨਿਮਰਤਾ ਨਾਲ ਬੋਲਣ ਵਾਲੇ, ਸਧਾਰਨ ਜਿਹੇ ਕਾਰਕੁਨ ਨੂੰ ਜਾਣਦੇ ਹਨ ਦਾ ਕਹਿਣਾ ਹੈ, ''ਉਹ 1991 ਤੋਂ ਜਦੋਂ ਤੋਂ ਝਾਰਖੰਡ ਰਹਿਣ ਆਇਆ ਸੀ ਕਬਾਇਲੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਸੀ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਬਾਇਲੀ ਜਾਂ ਆਦਿਵਾਸੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਬਣਾਇਆ ਗਿਆ ਝਾਰਖੰਡ ਅਸਲ ਵਿੱਚ ਇੱਕ ਦੁਖਾਂਤ ਹੈ। ਇਹ ਇਲਾਕਾ ਲਗਾਤਾਰ ਮਾਓਵਾਦੀ ਹਿੰਸਾਂ ਅਤੇ ਸੋਕੇ ਦਾ ਸ਼ਿਕਾਰ ਰਹਿੰਦਾ ਹੈ, ਹਰ ਸਾਲ ਕੰਮ ਕਰਨ ਦੀ ਉਮਰ ਵਾਲੀ ਆਬਾਦੀ ਦਾ 5 ਫ਼ੀਸਦ ਤੋਂ ਵੱਧ ਹਿੱਸਾ ਕੰਮ ਜਾਂ ਸਿਖਿਆ ਦੀ ਭਾਲ ਵਿੱਚ ਇਥੋਂ ਪ੍ਰਵਾਸ ਲੈਂਦਾ ਹੈ।

ਤਸਵੀਰ ਸਰੋਤ, Getty Images
ਕਿਸ ਤਰ੍ਹਾਂ ਦੇ ਹਾਲਾਤਾਂ ’ਚ ਜੀ ਰਹੇ ਇਹ ਲੋਕ
ਝਾਰਖੰਡ ਵਿੱਚ ਭਾਰਤ ਦੇ 40 ਫ਼ੀਸਦ ਕੀਮਤੀ ਖਣਜ, ਜਿੰਨਾਂ ਵਿੱਚ ਯੂਰੇਨੀਅਮ, ਮੀਕਾ, ਬਾਕਸਾਈਟ, ਸੋਨਾ, ਚਾਂਦੀ, ਗ੍ਰਾਫ਼ਾਈਟ, ਕੋਲਾ ਅਤੇ ਤਾਂਬਾ ਸ਼ਾਮਲ ਹਨ। ਪਰ ਤਰੱਕੀ ਬਹੁਤ ਹੀ ਅਸਤੁੰਲਿਤ ਹੈ ਅਤੇ ਆਦਿਵਾਸੀਆਂ ਦੀਆਂ ਜਿੰਦਗੀ ਦੀ ਕੀਮਤ 'ਤੇ ਆਈ ਹੈ, ਜੋ ਕਿ ਸੂਬੇ ਦੇ ਇੱਕ ਚੌਥਾਈ ਯਾਨੀ 30 ਲੱਖ ਵਾਸੀ ਹਨ।
ਭਾਰਤ ਭਰ ਵਿੱਚ ਆਪਣੇ ਸਮਾਨ ਵਰਗ ਦੀ ਤਰ੍ਹਾਂ ਇਹ ਵੀ, "ਅਦਿੱਖ ਅਤੇ ਹਾਸ਼ੀਏ" 'ਤੇ ਰਹੀ ਘੱਟ ਗਿਣਤੀ ਬਣੇ ਹੋਏ ਰਹੇ।
ਪੱਖ ਵਿੱਚ ਕਾਰਵਾਈ ਅਤੇ ਭਲਾਈ ਕਾਰਕਾਂ ਤੱਕ ਪਹੁੰਚ ਵਿੱਚ ਸੁਧਾਰ ਦੇ ਬਾਵਜੂਦ, ਇਨ੍ਹਾਂ ਵਿਚੋਂ ਬਹੁਤੇ ਖਣਿਜਾਂ ਨਾਲ ਭਰੇ ਸੰਘਣੇ ਜੰਗਲਾਂ ਵਿੱਚ ਮੰਦਭਾਗੀ ਜਿੰਦਗੀ ਬਤੀਤ ਕਰਦੇ ਹਨ।
ਇਤਿਹਾਸਕਾਰ ਰਾਮਾਚੰਦਰ ਗੁਹਾ ਦਾ ਕਹਿਣਾ ਹੈ, ਭਾਰਤ ਦੇ ਕਬਾਇਲੀ ਸਰੋਤਾਂ ਦੀ ਤੀਹਰੀ ਘਾਟ ਨਾਲ ਜੂਝਦੇ ਹਨ। ਜਿਵੇਂ ਕਿ ਉਹ ਤੇਜ਼ ਬਹਿੰਦੀਆਂ ਨਦੀਆਂ ਨਾਲ ਭਰੇ ਸੰਘਣੇ ਜੰਗਲਾਂ ਵਿੱਚ ਇਸ ਦੀਆਂ ਲੋਹੇ ਅਤੇ ਬਕਸਾਈਟ ਨਾਲ ਭਰੀਆਂ ਅਮੀਰ ਖਾਨਾਂ ਵਿੱਚ ਰਹਿੰਦੇ ਹਨ।
ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਇਹ ਉਹ ਸਨ ਜਿਨ੍ਹਾਂ ਲਈ ਫ਼ਾਦਰ ਸਵਾਮੀ ਅਣਥੱਕ ਸੰਘਰਸ਼ ਕਰ ਰਹੇ ਸੀ।
ਉਹ 3000 ਨੌਜਵਾਨ ਔਰਤਾਂ ਅਤੇ ਮਰਦਾਂ ਜਿਨ੍ਹਾਂ ਨੂੰ ਮਾਓਵਾਦੀ ਕਹਿ ਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਸੀ, ਦੀ ਰਿਹਾਈ ਲਈ ਹਾਈ ਕੋਰਟ ਗਏ। ਉਹ ਅੰਦਰੂਨੀ ਦੂਰ ਦਰਾਡੇ ਦੇ ਆਦਿਵਾਸੀ ਪਿੰਡਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਗਏ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਖਾਨਾਂ, ਡੈਮ ਅਤੇ ਸ਼ਹਿਰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਬਣਾਏ ਗਏ ਹਨ ਅਤੇ ਕਿਵੇਂ ਉਨ੍ਹਾਂ ਦੀ ਜ਼ਮੀਨ ਨੂੰ ਬਿਨ੍ਹਾਂ ਕੋਈ ਮੁਆਵਜ਼ਾ ਦਿੱਤਿਆਂ ਘਟਾ ਦਿੱਤੀ ਗਈ ਹੈ।
ਉਨ੍ਹਾਂ ਨੇ ਕਬਾਇਲੀ ਲੋਕਾਂ ਦੀ ਉਨ੍ਹਾਂ ਦੇ ਸਾਧਨਾਂ ਅਤੇ ਸਾਂਝੀ ਜ਼ਮੀਨ 'ਤੇ ਹੱਕਾਂ ਲਈ 2018 ਵਿਚਲੀ ਬਗ਼ਾਵਤ ਨਾਲ ਖੁੱਲ੍ਹ 'ਕੇ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਨਿਰੰਤਰ ਲੇਖ ਲਿਖੇ ਕਿ ਕਿਵੇਂ ਵੱਡੇ ਕਾਰਪੋਰੇਟ ਫ਼ੈਕਟਰੀਆਂ ਅਤੇ ਖਾਨਾਂ ਲਈ ਕਬੀਲਿਆਂ ਦੀ ਜ਼ਮੀਨ ਹਥਿਆ ਰਹੇ ਹਨ।
ਆਜ਼ਾਦੀ ਦੋ ਬਾਅਦ ਤੋਂ 1.7 ਲੱਖ ਭਾਰਤੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬਿਜਲੀ ਘਰਾਂ, ਸਿੰਚਾਈ ਪ੍ਰੋਜਕਟਾਂ ਅਤੇ ਫ਼ੈਕਟਰੀਆਂ ਲਈ ਹਟਾਇਆ ਗਿਆ ਅਤੇ ਦੂਜੀਆਂ ਥਾਂਵਾਂ 'ਤੇ ਭੇਜਿਆ ਗਿਆ।

ਤਸਵੀਰ ਸਰੋਤ, Getty Images
ਕਿਵੇਂ ਦੀ ਹੈ ਫਾਦਰ ਸਵਾਮੀ ਦੀ ਸਿਹਤ
ਇੱਕ ਸਥਾਨਕ ਕਾਰਕੁਨ ਨੇ ਕਿਹਾ,"ਵਿਗੜਦੀ ਸਿਹਤ ਦੇ ਬਾਵਜੂਦ ਫ਼ਾਦਰ ਸਵਾਮੀ ਨੇ ਅਦਿਵਾਸੀਆਂ ਦੇ ਹੱਕ ਵਿੱਚ ਬੋਲਣ ਦਾ ਕੋਈ ਵੀ ਮੌਕਾ ਨਹੀਂ ਖੁੰਝਾਇਆ। ਉਹ ਕੈਂਸਰ ਵਰਗੀ ਬਿਮਾਰੀ ਅਤੇ ਤਿੰਨ ਸਰਜਰੀਆਂ ਤੋਂ ਬਾਅਦ ਵੀ ਜਿਊਂਦੇ ਰਹੇ। ਉਨ੍ਹਾਂ ਦੇ ਹੱਥ ਬਿਨ੍ਹਾਂ ਕਾਬੂ ਤੋਂ ਹਿੱਲਦੇ ਹਨ, ਡਾਕਟਰ ਹਾਲੇ ਤੱਕ ਪਤਾ ਨਹੀਂ ਕਰ ਸਕੇ ਇਹ ਕਿਹੜੀ ਬਿਮਾਰੀ ਹੈ ਅਤੇ ਉਨ੍ਹਾਂ ਨੂੰ ਭੋਜਨ ਹਮੇਸ਼ਾ ਖੁਆਇਆ ਜਾਂਦਾ ਹੈ।”
ਉਨ੍ਹਾਂ ਨੇ ਅੱਗੇ ਦੱਸਿਆ, “ਉਹ ਆਪਣੀ ਮਨਪਸੰਦ ਚਾਹ, ਸਾਹਮਣੇ ਰੱਖੇ ਕੱਪ ਵਿੱਚੋਂ ਸਟਰਾਅ ਦੀ ਮਦਦ ਨਾਲ ਪੀਂਦੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਜਨਤਕ ਕੁੱਟਮਾਰ ਦੇ ਵਿਰੁੱਧ ਇੱਕ ਰੋਸ ਮਾਰਚ ਵਿੱਚ ਹਿੱਸਾ ਲਿਆ ਸੀ ਅਤੇ ਆਪਣੇ ਕੰਬਦੇ ਹੱਥਾਂ ਨਾਲ ਤਖ਼ਤੀ ਫ਼ੜਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਭਾਵਨਾ ਅਤੇ ਵਚਨਬੱਧਤਾ ਅਜਿਹੀ ਹੈ।"
ਸਵਾਮੀ ਨੂੰ ਦਹਾਕਿਆਂ ਤੋਂ ਜਾਣਦੀ ਬੈਲਜ਼ੀਅਮ ਵਿੱਚ ਜੰਮੀਂ ਭਾਰਤੀ ਵਿਕਾਸ ਅਰਥਸ਼ਾਸਤਰੀ ਜ਼ੀਨ ਡਰੇਜ਼ ਫ਼ਾਦਰ ਸਵਾਮੀ ਬਾਰੇ ਦੱਸਦਿਆਂ ਕਹਿੰਦੀ ਹੈ, "ਉਹ ਇੱਕ ਹਲੀਮੀ ਭਰਿਆ ਅਤੇ ਇਮਾਨਦਾਰ ਆਦਮੀ ਹੈ, ਵਕਤ ਦਾ ਪਾਬੰਧ, ਨਿਰਪੱਖ ਅਤੇ ਆਪਣੇ ਉਦੇਸ਼ਾਂ ਪ੍ਰਤੀ ਵਚਨਬੱਧ।"
ਡਰੇਜ਼ ਨੇ ਕਿਹਾ,"ਹੋ ਸਕਦਾ ਹੈ ਉਨ੍ਹਾਂ ਨੇ ਮਾਓਵਾਦੀਆਂ ਨਾਲ ਸੰਬੰਧਿਤ ਲੋਕਾਂ ਦੀ ਮਦਦ ਕੀਤੀ ਹੋਵੇ ਜਾਂ ਉਨ੍ਹਾਂ ਨਾਲ ਹਮਦਰਦੀ ਰੱਖੀ ਹੋਵੇ ਜੋ ਕਿ ਝਾਰਖੰਡ ਵਰਗੀ ਜਗ੍ਹਾ 'ਤੇ ਕੋਈ ਵੱਖਰੀ ਗੱਲ ਨਹੀਂ। ਇਹ ਉਨ੍ਹਾਂ ਨੂੰ ਮਾਓਵਾਦੀ ਨਹੀਂ ਬਣਾ ਦਿੰਦਾ। ਉਨ੍ਹਾਂ ਦੀ ਗ੍ਰਿਫ਼ਤਾਰੀ ਵਿਰੋਧਤਾ ਨੂੰ ਖ਼ਤਮ ਕਰਨ ਦੇ ਵੱਡੇ ਯਤਨਾਂ ਦਾ ਹਿੱਸਾ ਹੈ। ਹੁਣ ਉਨ੍ਹਾਂ ਨਾਲ ਉਨ੍ਹਾਂ ਲੋਕਾਂ ਵਰਗਾ ਵਿਵਹਾਰ ਕੀਤਾ ਜਾਵੇਗਾ ਜਿਨ੍ਹਾਂ ਨੂੰ ਉਹ ਉਮਰ ਭਰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ।"
ਉਨ੍ਹਾਂ ਦੇ ਦੋਸਤ ਦੱਸਦੇ ਹਨ ਕਿ ਫ਼ਾਦਰ ਸਵਾਮੀ ਦਾ ਬਹੁਤੀ ਇਨਕਲਾਬੀ ਸਰਗਰਮੀ ਉਨ੍ਹਾਂ ਦੇ ਮਨੀਲਾ ਯੂਨੀਵਰਸਿਟੀ ਦੇ ਸਮੇਂ ਰਹੀ ਸੀ। ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਕਿਵੇਂ ਉਹ ਰਾਸ਼ਟਰਪਤੀ ਫ਼ਰਡੀਨੰਡ ਮਾਰਕੋਸ ਦੇ ਭ੍ਰਿਸ਼ਟ ਅਤੇ ਬੇਰਹਿਮ ਹਕੂਮਤ ਨੂੰ ਖ਼ਤਮ ਕਰਲ ਵਾਲੇ ਲੋਕ ਅੰਦੋਲਨਾਂ ਤੋਂ ਪ੍ਰਭਾਵਿਤ ਹੋਇਆ।
ਬਰਸਲਜ਼ ਵਿੱਚ ਪੋਸਟ ਗਰੈਜੂਏਸ਼ਨ ਦੇ ਵਿਦਿਆਰਥੀ ਹੁੰਦਿਆ ਉਹ ਇਨਕਲਾਬੀ ਬਰਾਜ਼ੀਲੀਅਨ ਸਿਖਿਆਕਰਮੀ ਪੌਲੋ ਫਰੇਅਰ ਨੂੰ ਮਿਲੇ, ਜੋ ਕਿ ਸਕੂਲਾਂ ਵਿੱਚ ਵਿਰੋਧੀ ਵਿਚਾਰਾਂ ਦੀ ਸਿਖਿਆ ਦੋ ਹਮਾਇਤੀ ਸੀ। ਅਤੇ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਹ ਲਾਤੀਨੀ ਅਮਰੀਕਾ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਦਾ ਸੰਬੰਧ ਰੱਖਦੇ ਰਹੇ ਅਤੇ ਬਹੁਤ ਪੜ੍ਹਿਆ ਵੀ।
ਉਨ੍ਹਾਂ ਦੇ ਇੱਕ ਦੋਸਤ ਅਤੇ ਕਾਰਕੁਨ ਜ਼ੇਵੀਅਰ ਡੀਆਸ ਨੇ ਦੱਸਿਆ, "ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੇ ਇੱਕ ਕਿਸਾਨ ਪਿਤਾ ਅਤੇ ਘਰੇਲੂ ਮਾਂ ਦੇ ਬੇਟੇ ਨੇ ਬੈਗਲੌਰ ਵਿੱਚ ਪਿਛੜੇ ਅਤੇ ਹਾਸ਼ੀਏ 'ਤੇ ਰਹੇ ਭਾਈਚਾਰਿਆਂ ਦੇ ਲੋਕਾਂ ਵਿਚੋਂ ਆਗੂ ਪੈਦਾ ਕਰਨ ਲਈ ਦਹਕਿਆਂ ਤੱਕ ਇੱਕ ਟਰੇਨਿੰਗ ਸਕੂਲ ਚਲਾਇਆ। ਸਟਾਨ ਲਈ ਲੋਕ ਹੋਰ ਕਿਸੇ ਵੀ ਚੀਜ਼ ਤੋਂ ਵੱਧ ਅਹਿਮ ਸਨ। ਉਸਨੇ ਲੋਕਾਂ ਨਾਲ ਰਹਿਣ ਲਈ ਚਰਚ ਸੰਸਥਾਨਾਂ ਦੀਆਂ ਦੀਵਾਰਾਂ ਪੁਲੰਘੀਆਂ।"
ਉਹ ਆਪਣੇ ਨੁਕਸਾਨਾਂ ਪ੍ਰਤੀ ਵੀ ਬਹੁਤ ਸਹਿਣਸ਼ੀਲ ਸੀ। ਦੋ ਮਹੀਨੇ ਪਹਿਲਾਂ ਉਨ੍ਹਾਂ ਦਾ ਭਾਣਜਾ ਚੇਨੱਈ ਵਿੱਚ ਕੋਵਿਡ-19 ਨਾਲ ਮਰ ਗਿਆ। ਕੁਝ ਦਿਨ ਬਾਅਦ ਉਨ੍ਹਾਂ ਦੀ ਇੱਕ ਬਜ਼ੁਰਗ ਭੈਣ ਮਰ ਗਈ ਇਸ ਸੰਭਾਵਿਤ ਦੁੱਖ ਬਾਰੇ ਫ਼ਾਦਰ ਸਵਾਮੀ ਨੇ ਡੀਆਸ ਨੂੰ ਕਿਹਾ, ''ਇਹ ਮੇਰਾ ਨਿੱਜੀ ਨੁਕਸਾਨ ਹੈ, ਪਰ ਬਹੁਤ ਸਾਰੇ ਲੋਕ ਬਿਮਾਰੀ ਕਰਕੇ ਮਰ ਰਹੇ ਹਨ, ਸਾਨੂੰ ਉਨ੍ਹਾਂ ਦੇ ਨੁਕਸਾਨ ਬਾਰੇ ਵੀ ਸੋਚਣਾ ਚਾਹੀਦਾ ਹੈ।''
ਜਾਂਚ ਏਜੰਸੀਂ ਦੇ ਉਨ੍ਹਾਂ ਦੇ ਘਰ ਆਉਣ ਤੋਂ ਕੁਝ ਹਫ਼ਤੇ ਪਹਿਲਾਂ, ਡੀਆਸ ਦੇ ਘਰ ਰਾਤ ਦੇ ਖਾਣੇ ਸਮੇਂ ਦੋਵਾਂ ਨੇ ਭਵਿੱਖ ਅਤੇ ਸੰਭਾਵਿਤ ਗ੍ਰਿਫ਼ਤਾਰੀ ਦੇ ਡਰ ਬਾਰੇ ਵਿਚਾਰ ਕੀਤੀ ਸੀ।
ਫ਼ਾਦਰ ਸਵਾਮੀ ਨੇ ਮੇਜ਼ਬਾਨ ਨੂੰ ਕਿਹਾ, "ਮੇਰੇ ਬੈਗ ਪੈਕ ਹਨ ਅਤੇ ਮੈਂ ਜਾਣ ਲਈ ਤਿਆਰ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
































