ਜੰਮੂ-ਕਸ਼ਮੀਰ ਦੇ ਲੋਕ ਈਰਾਨ ਦੀ ਮਦਦ ਲਈ ਪੈਸੇ ਦੇ ਨਾਲ-ਨਾਲ ਗਹਿਣੇ ਕਿਉਂ ਦਾਨ 'ਚ ਦੇ ਰਹੇ ਹਨ
ਜੰਮੂ-ਕਸ਼ਮੀਰ ਦੇ ਲੋਕ ਈਰਾਨ ਦੀ ਮਦਦ ਲਈ ਪੈਸੇ ਦੇ ਨਾਲ-ਨਾਲ ਗਹਿਣੇ ਕਿਉਂ ਦਾਨ 'ਚ ਦੇ ਰਹੇ ਹਨ
ਜੰਮੂ ਕਸ਼ਮੀਰ ਦੇ ਲੋਕ ਈਰਾਨ ਦੇ ਲਈ ਆਪਣੇ ਵੱਲੋਂ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਥੋਂ ਦੇ ਲੋਕ ਪੈਸੇ ਦੇ ਨਾਲ- ਨਾਲ ਗਹਿਣੇ ਵੀ ਈਰਾਨ ਦੇ ਲਈ ਇਕੱਠੇ ਕਰ ਰਹੇ ਹਨ। ਜੰਮੂ ਕਸ਼ਮੀਰ ਦੇ ਸ਼੍ਰੀਨਗਰ, ਬੜਗਾਂਵ ਤੇ ਬਾਰਾਮੁੱਲ੍ਹਾ ਵਿੱਚ ਕਈ ਸਟਾਲ ਥਾਂ-ਥਾਂ ਦੇਖੇ ਜਾ ਸਕਦੇ ਹਨ।

ਡੋਨੇਸ਼ਨ ਵਿੱਚ ਆਉਣ ਵਾਲੀ ਨਕਦੀ, ਗਹਿਣੇ ਅਤੇ ਹੋਰ ਸਮਾਨ ਨੂੰ ਮਜਜਿਦਾਂ ਵਿੱਚ ਜਮਾ ਕੀਤਾ ਜਾਂਦਾ ਹੈ। ਪੁਰਸ਼ ਅਤੇ ਔਰਤਾਂ ਤੋਂ ਇਲਾਵਾ ਬੱਚੇ ਵੀ ਇਸ ਮੁਹਿਮ ਵਿੱਚ ਹਿੱਸਾ ਲੈ ਰਹੇ ਹਨ।
ਰਿਪੋਰਟ- ਰਿਆਜ਼ ਮਸਰੂਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



