ਸਮਝੌਤਾ ਐਕਸਪ੍ਰੈਸ ਧਮਾਕਾ: ਮੁੱਖ ਮੁਲਜ਼ਮ ਸਵਾਮੀ ਅਸੀਮਾਨੰਦ ਦਾ ਕੀ ਹੈ ਪਿਛੋਕੜ

ਤਸਵੀਰ ਸਰੋਤ, PTI
ਸਪੈਸ਼ਲ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਅਦਾਲਤ ਪੰਚਕੂਲਾ ਵਿੱਚ ਸੋਮਵਾਰ 11 ਮਾਰਚ ਨੂੰ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਧਮਾਕੇ ਦਾ ਫੈਸਲਾ ਸੁਣਾਉਣ ਜਾ ਰਹੀ ਹੈ।
18 ਫਰਵਰੀ 2007 ਨੂੰ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿਚ ਹੋਏ ਧਮਾਕੇ ਦਾ ਫ਼ੈਸਲਾ 17 ਸਾਲ ਬਾਅਦ ਆ ਰਿਹਾ ਹੈ। ਇਸ ਧਮਾਕੇ ਦੌਰਾਨ 68 ਜਣਿਆਂ ਦੀ ਮੌਤ ਹੋਈ ਸੀ।
ਕਈ ਤਰ੍ਹਾਂ ਦੇ ਉਤਰਾਅ -ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ।
ਇਹ ਵੀ ਪੜ੍ਹੋ :
ਅਸੀਮਾਨੰਦ ਹੈਦਰਾਬਾਦ ਦੀ ਇਤਿਹਾਸਕ ਮੱਕਾ ਮਸਜਿਦ ਵਿੱਚ ਹੋਏ ਧਮਾਕੇ 'ਚ ਮੁੱਖ ਮੁਲਜ਼ਮ ਸੀ,ਪਰ ਅਪ੍ਰੈਲ 2017 ਵਿਚ ਉਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕੋਰਟ ਨੇ ਕਿਹਾ ਸੀ ਕਿ ਐਨਆਈਏ ਅਸੀਮਾਨੰਦ ਖ਼ਿਲਾਫ਼ ਸਬੂਤਾਂ ਨੂੰ ਪੇਸ਼ ਕਰਨ ਵਿੱਚ ਨਾਕਾਮ ਸਾਬਤ ਰਹੀ।
11 ਸਾਲ ਪਹਿਲਾਂ 18 ਮਈ ਨੂੰ ਮੱਕਾ ਮਸਜਿਦ ਧਮਾਕੇ ਵਿੱਚ ਪਹਿਲੀ ਵਾਰ ਕੱਟੜਪੰਥੀ ਹਿੰਦੂ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਦੇ ਨਾਮ ਸਾਹਮਣੇ ਆਏ ਸੀ।
ਕੌਣ ਹਨ ਅਸੀਮਾਨੰਦ
ਸਵਾਮੀ ਅਸੀਮਾਨੰਦ ਖ਼ੁਦ ਨੂੰ ਸਾਧੂ ਕਹਿੰਦੇ ਹਨ ਅਤੇ ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਕਾਰਕੁਨ ਵੀ ਰਹਿ ਚੁੱਕੇ ਹਨ। ਅਸੀਮਾਨੰਦ ਨੂੰ 2010 ਵਿੱਚ ਪਹਿਲੀ ਵਾਰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।
ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਅਸੀਮਾਨੰਦ ਦਾ ਅਸਲੀ ਨਾਮ ਨਬ ਕੁਮਾਰ ਸਰਕਾਰ ਸੀ। ਅਸੀਮਾਨੰਦ ਨੇ ਬਨਸਪਤੀ ਵਿਗਿਆਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਅਸੀਮਾਨੰਦ ਨੂੰ ਜੀਤੇਨ ਚੈਟਰਜੀ ਅਤੇ ਓਮਕਾਰਨਾਥ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
1977 ਵਿੱਚ ਉਨ੍ਹਾਂ ਨੇ ਬੀਰਭੂਮੀ ਵਿੱਚ ਆਰਐਸਐਸ ਦੇ ਬਨਵਾਸੀ ਕਲਿਆਣ ਆਸ਼ਰਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਪੁਰੁਲੀਆ ਵਿੱਚ ਕੰਮ ਕੀਤਾ, ਕਰੀਬ ਦੋ ਦਹਾਕੇ ਤੱਕ ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਸਰਗਰਮ ਰਹੇ।
ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਸੀਮਾਨੰਦ ਸਾਲ 1995 ਵਿੱਚ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਮੁੱਖ ਦਫ਼ਤਰ ਆਹਵਾ ਆਏ। ਉਨ੍ਹਾਂ ਹਿੰਦੂ ਸੰਗਠਨਾਂ ਨਾਲ 'ਹਿੰਦੂ ਧਰਮ ਜਾਗਰਣ ਅਤੇ ਸ਼ੁੱਧੀਕਰਣ' ਦਾ ਕੰਮ ਸ਼ੁਰੂ ਕੀਤਾ।
ਇੱਥੇ ਹੀ ਉਨ੍ਹਾਂ ਨੇ ਸ਼ਬਰੀ ਮਾਤਾ ਦਾ ਮੰਦਿਰ ਬਣਾਇਆ ਅਤੇ ਸ਼ਬਰੀ ਧਾਮ ਸਥਾਪਿਤ ਕੀਤਾ।

ਅਸੀਮਾਨੰਦ ਆਦਿਵਾਸੀ ਬਹੁਲ ਇਲਾਕਿਆਂ ਵਿੱਚ ਹਿੰਦੂ ਧਰਮ ਦਾ ਪ੍ਰਸਾਰ ਕਰਨ ਅਤੇ 'ਆਦਿਵਾਸੀਆਂ ਨੂੰ ਇਸਾਈ ਬਣਨ' ਤੋਂ ਰੋਕਣ ਵਿੱਚ ਲੱਗੇ ਸੀ।
ਸਮਝੌਤਾ ਐਕਸਪ੍ਰੈੱਸ ਧਮਾਕੇ ਦੀ ਜਾਂਚ ਦੇ ਘੇਰੇ ਵਿੱਚ ਆਉਣ ਤੋਂ ਇਲਾਵਾ ਅਸੀਮਾਨੰਦ ਦਾ ਨਾਮ ਅਜਮੇਰ ਮੱਕਾ ਮਸਜਿਦ ਧਮਾਕੇ, ਮਾਲੇਗਾਂਓ ਧਮਾਕੇ ਵਿੱਚ ਵੀ ਮੁਲਜ਼ਮ ਦੇ ਤੌਰ 'ਤੇ ਆਇਆ ਸੀ।
ਕਬੂਲੀਆ ਬਿਆਨ
ਮਾਰਚ 2017 ਵਿੱਚ ਐਨਆਈਏ ਦੀ ਅਦਾਲਤ ਨੇ 2007 ਦੇ ਅਜਮੇਰ ਵਿਸਫੋਟ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਅਸੀਮਾਨੰਦ ਨੂੰ ਬਰੀ ਕਰ ਦਿੱਤਾ ਸੀ।
ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ 2010 'ਚ ਇੱਕ ਮੈਟਰੋਪੋਲੀਟਨ ਜੱਜ ਦੇ ਸਾਹਮਣੇ ਅਸੀਮਾਨੰਦ ਨੇ ਧਮਾਕਾ ਕਰਨ ਦੀ ਗੱਲ ਮੰਨੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਉਹ ਹੋਰਾਂ ਸਾਥੀਆਂ ਨਾਲ ਅਜਮੇਰ ਸ਼ਰੀਫ਼, ਹੈਦਰਾਬਾਦ ਦੀ ਮੱਕਾ ਮਸਜਿਦ, ਸਮਝੌਤਾ ਐਕਸਪ੍ਰੈੱਸ ਅਤੇ ਮਾਲਗਾਂਓ ਧਮਾਕੇ ਵਿੱਚ ਸ਼ਾਮਲ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਇਹ ਹਿੰਦੂਆਂ 'ਤੇ ਮੁਸਲਮਾਨਾਂ ਦੇ ਹਮਲੇ ਦਾ ਬਦਲਾ ਸੀ।
42 ਪੰਨਿਆਂ ਦੇ ਕਬੂਲੀਆ ਬਿਆਨ ਵਿੱਚ ਅਸੀਮਾਨੰਦ ਨੇ ਇਸ ਧਮਾਕੇ 'ਚ ਕਈ ਉਗਰ ਹਿੰਦੂ ਨੇਤਾਵਾਂ ਦੇ ਨਾਲ ਹੋਣ ਦੀ ਗੱਲ ਕਹੀ ਸੀ।
ਇਸ ਵਿੱਚ ਉਨ੍ਹਾਂ ਨੇ ਆਰਐਸਐਸ ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ, ਸੰਘ ਦੇ ਪ੍ਰਚਾਰਕ ਸੁਨੀਲ ਜੋਸ਼ੀ ਅਤੇ ਸਾਧਵੀ ਪ੍ਰਗਿਆ ਠਾਕੁਰ ਦਾ ਨਾਂ ਲਿਆ ਸੀ।
ਸੁਨੀਲ ਜੋਸ਼ੀ ਦਾ 29 ਦਸੰਬਰ, 2007 ਵਿੱਚ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਅਸੀਮਾਨੰਦ ਨੇ ਕਿਹਾ ਸੀ ਕਿ ਸਾਰਿਆਂ ਇਸਲਾਮੀ ਅੱਤਵਾਦੀ ਹਮਲਿਆਂ ਵਿੱਚ 'ਬੰਬ ਦਾ ਜਵਾਬ ਬੰਬ' ਹੋਣਾ ਚਾਹੀਦਾ ਹੈ।
ਕਬੂਲਨਾਮੇ ਤੋਂ ਪਲਟੇ
ਆਪਣੇ ਜ਼ੁਰਮ ਕਬੂਲਣ ਦੌਰਾਨ ਅਸੀਮਾਨਦ ਨੇ ਕਿਹਾ ਸੀ ਕਿ ਉਨ੍ਹਾਂ ਨੇ ਹੈਦਰਾਬਾਦ ਦੀ ਮੱਕਾ ਮਸਜਿਦ ਨੂੰ ਇਸ ਲਈ ਚੁਣਿਆ ਸੀ ਕਿਉਂਕਿ ਉੱਥੋਂ ਦੇ ਨਿਜ਼ਾਮ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਸੀ।
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਐਨਆਈਏ ਦੀ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ ਇਸ ਲਈ ਡਰ ਦੇ ਮਾਰੇ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਸੀ।
ਦੋ ਮਾਮਲਿਆਂ ਵਿੱਚ ਬਰੀ ਹੋ ਜਾਣ ਤੋਂ ਬਾਅਦ ਅਸੀਮਾਨੰਦ ਹੁਣ ਸਿਰਫ਼ ਸਮਝੌਤਾ ਐਕਸਪ੍ਰੈੱਸ ਧਮਾਕੇ ਵਿੱਚ ਹੀ ਮੁਲਜ਼ਮ ਹਨ।
ਸਮਝੌਤਾ ਐਕਸਪ੍ਰੈੱਸ ਦੇ ਦੋ ਕੋਚਾਂ ਵਿੱਚ 19 ਫਰਵਰੀ 2007 ਨੂੰ ਧਮਾਕਾ ਹੋਇਆ ਸੀ ਜਿਸ ਵਿੱਚ 68 ਲੋਕ ਮਾਰੇ ਗਏ ਸੀ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਸੀ ਜਿਹੜੇ ਨਵੀਂ ਦਿੱਲੀ ਤੋਂ ਲਾਹੌਰ ਜਾ ਰਹੇ ਸੀ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਕਰੋਟ ਨੇ 2014 ਵਿੱਚ ਅਸੀਮਾਨੰਦ ਨੂੰ ਜ਼ਮਾਨਤ ਦੇ ਦਿੱਤੀ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
































